← ਪਿਛੇ ਪਰਤੋ
ਚੋਰੀ ਦੇ ਤਿੰਨ ਟਰੈਕਟਰ ਅਤੇ ਇੱਕ ਟਰਾਲੇ ਸਣੇ ਵਿਅਕਤੀ ਕਾਬੂ
ਬਲਜੀਤ ਸਿੰਘ
ਤਰਨ ਤਾਰਨ , 16 ਅਪ੍ਰੈਲ 2024 : ਥਾਣਾ ਸਦਰ ਪੱਟੀ ਅਧੀਨ ਪੈਂਦੇ ਪੁਲਿਸ ਚੌਂਕੀ ਸਭਰਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ ਪਿੰਡ ਕੋਟ ਬੁੱਢੇ ਦੇ ਨਜਦੀਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਚੋਰੀ ਦਾ ਇੱਕ ਟਰੈਕਟਰ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਤੋਂ ਬਾਅਦ ਵਿਅਕਤੀ ਕੋਲੋਂ ਦੋ ਹੋਰ ਟਰੈਕਟਰ ਅਤੇ ਇੱਕ ਟਰਾਲਾ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਸਭਰਾਂ ਦੇ ਨਈਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇੱਕ ਟਰੈਕਟਰ ਤੇ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਬਣਾ ਤੇ ਰੋਕ ਕੇ ਉਸਦਾ ਨਾ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਿਸ਼ਾਨ ਸਿੰਘ ਵਾਸੀ ਪਿੰਡ ਖਁਖ ਥਾਣਾ ਵੈਰੋਵਾਲ ਦੱਸਿਆ ਅਤੇ ਪੁੱਛਗਿਸ਼ ਦੌਰਾਨ ਉਕਤ ਵਿਅਕਤੀ ਕੋਲੋਂ ਟਰੈਕਟਰ ਦੇ ਕਾਗਜ ਪੱਤਰ ਪੁੱਛੇ ਗਏ ਤਾਂ ਉਕਤ ਵਿਅਕਤੀ ਨੇ ਕੁਝ ਜਵਾਬ ਨਹੀਂ ਦਿੱਤਾ ਜਿਸ ਨੇ ਸਖਤਾਈ ਨਾਲ ਪੁੱਛਣ ਤੇ ਉਕਤ ਵਿਅਕਤੀ ਨੇ ਮੰਨਿਆ ਕਿ ਉਹ ਇਹ ਟਰੈਕਟਰ ਚੋਰੀ ਕਰਕੇ ਲਿਆਇਆ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੁਕਦਮਾ ਦਰਜ ਕਰਕੇ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਤਾਂ ਜਿਸ ਤੋਂ ਬਾਅਦ ਨਿਸ਼ਾਨ ਸਿੰਘ ਨੇ ਦੋ ਹੋਰ ਟਰੈਕਟਰ ਅਤੇ ਇੱਕ ਟਰਾਲਾ ਬਰਾਮਦ ਕਰਾਇਆ ਹੈ ਜਿਸ ਤੇ ਪੁਲਿਸ ਵੱਲੋਂ ਹੋਰ ਵੀ ਸਖਤੀ ਨਾਲ ਪੁਸ਼ ਗਿਸ਼ ਕੀਤੀ ਜਾ ਰਹੀ ਹੈ
Total Responses : 952